Hello!
_

Gurmukhi School

ਪੰਜਾਬੀ ਨਾਲ ਪਿਆਰ ਕਰੋ। ਹਰ ਬੋਲੀ ਦਾ ਸਤਿਕਾਰ ਕਰੋ।

ਗੁਰਮੁਖੀ ਸਕੂਲ ਯੂ-ਟਿਊਬ ਚੈਨਲ ਦਾਸ ਨੇ ਗੁਰਮੁਖੀ ਲਿਪੀ ਅਤੇ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਨਾਲ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਸ਼ੁਰੂ ਕੀਤਾ ਹੈ। ਕਥਾ ਕਰਨ ਦੇ ਨਾਲ ਨਾਲ, ਬਿਨਾਂ ਕਿਸੇ ਤਕਨੀਕੀ ਟਰੇਂਨਿੰਗ ਦੇ, ਵਿਡੀਓ ਅਤੇ ਐਨੀਮੇਸ਼ਨ ਬਣਾਉਣ ਦਾ ਇਹ ਨਿੱਕਾ ਜਿਹਾ ਉਪਰਾਲਾ ਕੀਤਾ ਹੈ। ਅੱਜ ਨਿੱਕੇ ਨਿੱਕੇ ਬੱਚਿਆਂ ਨੂੰ ਜ਼ਮਾਨੇ ਦੀ ਮਾੜੀ ਹਵਾ ਤੋਂ ਬਚਾ ਕੇ ਉਨ੍ਹਾਂ ਨੂੰ ਅਸਲੀ ਸਿੱਖ ਸੱਭਿਆਚਾਰ ਦੇ ਦਰਸ਼ਨ ਕਰਾਉਣਾ ਸਮੇਂ ਦੀ ਵੱਡੀ ਲੋੜ ਹੈ ਤੇ ਇਸ ਲਈ ਬਹੁਤ ਕੁਝ ਕਰਨ ਪੈਣਾ ਹੈ । ਸੈਂਕੜੇ ਹਜ਼ਾਰਾਂ ਬਾਲ ਗੀਤਾਂ , ਕਹਾਣੀਆਂ , ਵਾਰਤਾਲਾਪਾਂ , ਕਵਿਤਾਵਾਂ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਨ ਦੀ ਲੋੜ ਹੈ । ਬਾਕੀ ਬੋਲੀਆਂ ਵਾਲੇ ਇਸ ਖੇਤਰ ਵਿਚ ਸਾਡੇ ਤੋਂ ਬਹੁਤ ਅੱਗੇ ਨਿਕਲ ਚੁੱਕੇ ਹਨ। ਆਪਣੇ ਜ਼ੀਰੋ ਬਜਟ ਵਿਚ ,ਮੈਂ ਕੁਝ ਜ਼ਿਕਰਯੋਗ ਕੰਮ ਕਰ ਸਕਾਂਗਾ ਜਾਂ ਨਹੀਂ ਇਹ ਤਾਂ ਸਤਿਗੁਰ ਜਾਣੇ, ਪਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਇਹ ਕਾਰਜ ਸ਼ੁਰੂ ਕਰ ਦਿੱਤਾ ਹੈ। ਮੇਰੇ ਕੋਲ ਗੁਰਬਾਣੀ ਅਤੇ ਸੰਗਤ ਦਾ ਵੱਡਾ ਆਸਰਾ ਹੈ। ਚੰਗਾ ਗਾ ਲੈਣ ਵਾਲੇ ਵੀਰ ਭੈਣਾਂ ਮੇਰੇ ਨਾਲ ਸੰਪਰਕ ਕਰਨ, ਮੇਰੇ ਕੋਲ ਉਨ੍ਹਾਂ ਵਾਸਤੇ ਸਮਾਜ ਨੂੰ ਸੇਧ ਦੇਣ ਵਾਲੇ ਕੁਝ ਚੰਗੇ ਗੀਤ-ਕਵਿਤਾਵਾਂ ਹਨ। ਅਖੀਰ ਵਿਚ ਸੰਗਤ ਨੂੰ ਬੇਨਤੀ ਇਹ ਵੀ ਹੈ , ਹਰ ਚੰਗੇ ਕੰਮ ਵਾਂਗੂੰ ਇਹ ਵੀ ਮਾਇਕ ਘਾਟ ਕਰ ਕੇ ਰੁਕੇ ਨਾ , ਖਿਆਲ ਰੱਖਣਾ ਜੀ।(ਸੁਖਵਿੰਦਰ ਸਿੰਘ 9217010005)